PDF file for Windows 98 or 2000

Download Punjabi font

ਸਾਡੇ ਬਾਰੇ ਜਾਣਕਾਰੀ I ਸਾਨੂੰ ਅੰਸ਼ਕ ਤੌਰ ਉਤੇ ਕਲਾਇੰਟ ਫੀਸ ਰਾਹੀਂ ਸਹਾਇਤਾ ਮਿਲਦੀ ਹੈ ਅਤੇ  ਨਾਲ ਹੀ ਖ਼ਰਚੇ ਵਿਚ ਹੱਥ ਵਡਾਂਦੇ ਹਨ ਹੇਠਾਂ ਦਸੇ ਫੰਡ ਦੇਣ ਵਾਲੇ I ਰੁਜ਼ਗਾਰ ਸੇਵਾਵਾਂ I ਦਾਨ I ਵਾਲੰਟੀਅਰਸ I ਮੁਫਤ ਪਰਿਵਾਰਿਕ ਕਾਨੂੰਨੀ ਸਲਾਹ I ਮੁਫਤ ਪਰਿਵਾਰਿਕ ਕਾਨੂੰਨੀ ਸਲਾਹ I ਮੁਫਤ ਪਰਿਵਾਰਿਕ ਕਾਨੂੰਨੀ ਸਲਾਹ I ਸਾਨੂੰ ਸੰਪਰਕ ਕਰੋ I ਸਰਵਿਸਿਸ ਪ੍ਰੋਗ੍ਰਾਮ ਸੈਕਸ਼ਨ। I ਮਾਲਟਨ I ਫੌਰੀ ਦਖਲਅੰਦਾਜ਼ੀ ਸੇਵਾਵਾਂ I ਪਰਿਵਾਰ ਅਤੇ ਸਕੂਲ ਟੂਗੈਦਰ I ਪਰਿਵਾਰਿਕ ਜੀਵਨ ਸਿਖਿਆ I ਮੁਲਾਜ਼ਮ ਸਹਾਇਤਾ ਪ੍ਰੋਗਰਾਮ I ਆਜ਼ਾਦ ਕਮਯੁਨਿਟੀ ਲਿਵਿੰਗ I ਤੁਹਾਡੇ ਪੂਰੇ ਸੰਭਾਵੀ ਸਾਧਨਾਂ ਪ੍ਰਤੀ ਕੰਮ ਕਰਨਾ I ਸਲਾਹ-ਮਸ਼ਵਰਾ, ਸਿਖਲਾਈ ਅਤੇ ਮੁਲਾਂਕਣ ਸੇਵਾਵਾਂ I ਡਿਊਟੀ ਕਾਉਂਸਲ ( ਫੈਮਿਲੀ ਲਾਅ ) I ਅੰਗਹੀਣ ਲੋਕਾਂ ਲਈ ਰੁਜ਼ਗਾਰ ਦੇ ਮੌਕੇ

 

ਫੈਮਿਲੀ ਸਰਵਿਸਿਸ ਲਈ ਸੁਆਗਤ ਹੈ

ਫੈਮਿਲੀ ਸਰਵਿਸਿਸ ਆਫ ਪੀਲ ( ਐਫ ਐਸ ਪੀ ) ਕਈ ਤਰਾਂ ਦੀ ਮੁਫਤ* ਕਾਉਂਸਲਿੰਗਸੇਵਾਵਾਂ ਪ੍ਰਦਾਨ ਕਰਦਾ ਹੈ ਜਿਸ ਵਿਚ ਵਿਅਕਤੀਗਤ, ਮਾਲੀ ਅਤੇ ਰੁਜ਼ਗਾਰ ਸਬੰਧੀ ਸਹਾਇਤਾ ਸ਼ਾਮਿਲ ਹੁੰਦੀ ਹੈ ।

ਸਭਿਆਚਾਰਕ ਵੰਨ-ਸੁਵੰਨਤਾ ਪ੍ਰਤੀ ਸੰਵੇਦਨਸ਼ੀਲ, ਐਫ ਐਸ ਪੀ ਕਮਯੁਨਿਟੀ ਅਧਾਰਿਤ ਏਜੰਸੀ ਹੈ ਜੋ ਸਹਿਯੋਗੀ ਅਤੇ ਜ਼ਿੰਮੇਵਾਰ ਕਮਯੁਨਿਟੀ ਬਣਾਨ ਦੀ ਕੋਸ਼ਿਸ਼ ਕਰਦਿਆਂ ਪਰਿਵਾਰਕ ਅਤੇ ਵਿਅਕਤੀਗਤ ਮਜ਼ਬੂਤੀ ਲਈ ਕੰਮ ਕਰਦੀ ਹੈ।

ਸਾਡੇ ਬਾਰੇ ਜਾਣਕਾਰੀ

ਸਾਡੇ ਬਾਰੇ ਜਾਣਕਾਰੀ

ਫੈਮਿਲੀ ਸਰਵਿਸਿਸ ਆਫ ਪੀਲ 1971 ਵਿਚ ਇਕ ਗੈਰ-ਮੁਨਾਫ਼ਾ, ਗੈਰ ਸਰਕਾਰੀ ਏਜੰਸੀ ਵਜੋਂ  ਕਾਇਮ ਕੀਤੀ ਗਈ ਸੀ ਜਿਸਦਾ ਉਦੇਸ਼ ਪੀਲ ਦੇ ਲੋਕਾਂ ਲਈ ਮੌਜੂਦਾ ਸਿਖਿਅਕ ਸੇਵਾਵਾਂ ਵਾਸਤੇ ਪ੍ਰੋਫੈਸ਼ਨਲ ਕਾਉਂਸਲਿੰਗ ਅਤੇ ਸਿਖਲਾਈ ਦਿਤੀ ਜਾ ਸਕੇ।  

ਫੈਮਿਲੀ ਸਰਵਿਸਿਸ ਆਫ ਪੀਲ ਇਕ ਬਹੁ-ਸੇਵਾ ਏਜੰਸੀ ਹੈ ਜੋ ਵਿਅਕਤੀਆਂ, ਪਤੀ-ਪਤਨੀ ਅਤੇ ਪਰਿਵਾਰਾਂ ਦੀ ਖੁਸ਼ਹਾਲੀ ਦੇ ਵਾਧੇ ਅਤੇ ਵਿਕਾਸ ਉਤੇ ਧਿਆਨ ਦਿੰਦਿਆਂ ਮੁਸ਼ਕਿਲਾਂ ਦੂਰ ਕਰਨ, ਕਾਉਂਸਲਿੰਗ, ਸੰਕਟ ਹਲ ਕਰਨ, ਪੈਰਵੀ ਅਤੇ ਸਿਖਿਅਕ ਸੇਵਾਵਾਂ ਦਿੰਦੀ ਹੈ।  

ਆਪਣੇ ਕਲਾਇੰਟ ਅਤੇ ਕਮਯੁਨਿਟੀ ਲਈ ਸੇਵਾ ਦਾ ਉੱਚਾ ਮਿਆਰ ਯਕੀਨੀ ਬਣਾਨ ਲਈ, ਸਾਡਾ ਸਟਾਫ ਬਹੁਤ ਤਜਰਬੇਕਾਰ ਅਤੇ ਕੁਆਲੀਫਾਈਡ ਪ੍ਰੋਫੈਸ਼ਨ ਵਾਲਾ ਹੈ।

ਫੈਮਿਲੀ ਸਰਵਿਸਿਸ ਆਫ ਪੀਲ ਮਾਨਤਾ ਪ੍ਰਾਪਤ ਮੈਂਬਰ ਹੈ :

Family Service Ontario
ਫੈਮਿਲੀ ਸਰਵਿਸ ਔਨਟਾਰਿਓ

Family Service Canada
ਫੈਮਿਲੀ ਸਰਵਿਸ ਕੈਨੇਡਾ

ਸਾਡੇ ਡਾਇਰੈਕਟਰਾਂ ਦੇ ਬੋਰਡ ਵਿਚ ਵਾਲੰਟੀਅਰ ਸ਼ਾਮਿਲ ਹੁੰਦੇ ਹਨ ਜੋ ਪੀਲ ਕਮਯੁਨਿਟੀ ਦੇ ਸਾਰੇ ਖੇਤਰਾਂ ਦੀ ਪ੍ਰਤੀਨਿਧਾ ਕਰਦੇ ਹਨ।

ਸਾਨੂੰ ਅੰਸ਼ਕ ਤੌਰ ਉਤੇ ਕਲਾਇੰਟ ਫੀਸ ਰਾਹੀਂ ਸਹਾਇਤਾ ਮਿਲਦੀ ਹੈ ਅਤੇ  ਨਾਲ ਹੀ ਖ਼ਰਚੇ ਵਿਚ ਹੱਥ ਵਡਾਂਦੇ ਹਨ ਹੇਠਾਂ ਦਸੇ ਫੰਡ ਦੇਣ ਵਾਲੇ

United Way of Peel ਯੁਨਾਇਟਡ ਵੇ ਆਫ ਪੀਲ
The Trillium Foundation (Fundacja Trillium) ਦਾ ਟਰੀਲਿਅਮ ਫਾਉਂਡੇਸ਼ਨ
Region of Peel (Rejon Peel) ਰੀਜਨ ਆਫ ਪੀਲ
Ministry of Community and Social Services (Ministerstwo Społeczności Lokalnych i Świadczeń Socjalnych) ਮਿਨੀਸਟ੍ਰੀ ਆਫ ਕਮਯੂਨਿਟੀ ਅਤੇ ਸਮਾਜ ਸੇਵਾਵਾਂ
Employment Ontario (Urząd Zatrudnienia Ontario) ਇੰਪਲਾਇਮੈਂਟ ਔਨਟਾਰਿਓ

ਰੁਜ਼ਗਾਰ ਸੇਵਾਵਾਂ

ਰੁਜ਼ਗਾਰ

ਫੈਮਿਲੀ ਸਰਵਿਸ ਆਫ ਪੀਲ ( ਐਫ ਐਸ ਪੀ ) ਨਾਲ ਹੀ ਕਈ ਵਾਰ ਰੁਜ਼ਗਾਰ ਦੇਣ ਦਾ ਵੀ ਕੰਮ ਕਰਦਾ ਹੈ। ਐਫ ਐਸ ਪੀ ਦੀ ਇਹ ਨੀਤੀ ਹੈ ਕਿ ਰੁਜ਼ਗਾਰ ਲਈ ਬਿਨੈਕਾਰਾਂ ਦੀ ਭਰਤੀ ਅਤੇ ਚੋਣ ਉਹਨਾਂ ਦੀ ਯੋਗਤਾ ੳਤੇ ਅਧਾਰਿਤ ਹੋਏ ਜਿਸ ਵਿਚ ਅਹੁਦਾ ਲਈ ਵਧੀਆ ਕੁਆਲਿਫਾਈਡ ਉਮੀਦਵਾਰ ਦੀ ਚੋਣ ਉਤੇ ਜ਼ੋਰ ਦਿਤਾ ਜਾਂਦਾ ਹੈ। ਆਪਣੀ ਅਰਜ਼ੀ ਜਮਾਂ ਕਰਨ ਅਤੇ ਪ੍ਰਾਇਵੇਸੀ ਕਾਨੂੰਨ ਮੁਤਾਬਕ ਤੁਸੀਂ ਐਫ ਐਸ ਪੀ ਵਿਚ ਭਰਤੀ ਕਰਨ ਵਾਲੇ ਨੂੰ ਰੁਜ਼ਗਾਰ ਰੈਫਰੈਂਸਾਂ ਦੀ ਵਰਤੋਂ ਕਰਨ ਲਈ ਆਪਣੀ ਸਹਿਮਤੀ ਦਿੰਦੇ ਹੋ।

ਨਵੀਆਂ ਰੁਜ਼ਗਾਰ ਅਸਾਮੀਆਂ ਲਈ ਵਾਟ ਇਜ਼ ਨਿਉ ਤਹਿਤ ਵੇਖੋ।

ਕਿਸੀ ਵੀ ਸਮੇਂ, ਜੇਕਰ ਤੁਸੀਂ ਫੈਮਿਲੀ ਸਰਵਿਸਸ ਆਫ ਪੀਲ ਲਈ ਕੰਮ ਕਰਨ ਵਿਚ ਦਿਲਚਸਪੀ ਰਖਦੇ ਹੋ ਤਾਂ ਤੁਸੀਂ ਤਿੰਨ ਤਰੀਕਿਆਂ ਨਾਲ ਆਪਣੀ ਦਿਲਚਸਪੀ ਦਸ ਸਕਦੇ ਹੋ :

ਫੈਕਸ:

ਰੇਜ਼ਮੇ ਅਤੇ ਕਵਰ ਲੈਟਰ ਫੈਕਸ ਨੰਬਰ 905-270-2869 ਉਤੇ ਭੇਜੋ

ਈਮੇਲ:

fsp@fspeel.org ਉਤੇ ਕਲਿਕ ਕਰੋ ਅਤੇ ਰੇਜ਼ਮੇ ਅਤੇ ਕਵਰ ਲੈਟਰ ਅਟੈਚ ਕਰ ਦਿਓ

ਨੋਟ: ਸਿਰਫ ਡੌਕ, ਟੀ ਐਕਸ ਟੀ ਅਤੇ ਐਚ ਟੀ ਐਮ ਐਲ ਫਾਰਮੈਟ ਹੀ ਪ੍ਰਵਾਨ ਕੀਤੇ ਜਾਂਦੇ ਹਨ। 

ਆਨ ਲਾਈਨ:

Fill application on line ਉਤੇ ਕਲਿਕ ਕਰੋ

ਅਸੀਂ ਤੁਹਾਡਾ ਰੇਜ਼ਮੇ ਫਾਈਲ ਵਿਚ ਸੰਭਾਲ ਕੇ ਰਖਾਂਗੇ।

ਪਿਛੇ ਜਾਓ

ਦਾਨ

ਦਾਨ

ਫੈਮਿਲੀ ਸਰਵਿਸਿਸ ਆਫ ਪੀਲ, CanadaHelps.org ਦੀ ਭਾਈਵਾਲੀ ਨਾਲ ਵੀਜ਼ਾ ਜਾਂ ਮਾਸਟਰ ਕਾਰਡ ਰਾਹੀਂ ਹੁਣ ਸੁਰਖਿਅਤ ਆਨ ਲਾਈਨ ਦਾਨ ਪ੍ਰਵਾਨ ਕਰਦਾ ਹੈ। ਹਰ ਤਰਾਂ ਦੇ ਦਾਨ ਉਤੇ ਟੈਕਸ ਵਿਚ ਛੋਟ ਮਿਲਦੀ ਹੈ। ਤੁਹਾਡਾ ਦਾਨ ਪੂਰਾ ਮਿਲਣ ਮਗਰੋਂ ਇਲੈਕਟ੍ਰੋਨਿਕ ਤਰੀਕੇ ਰਾਹੀਂ ਟੈਕਸ ਦੀ ਰਸੀਦਾਂ ਜਾਰੀ ਕਰ ਦਿਤੀਆਂ ਜਾਂਦੀਆਂ ਹਨ। ਸਿਰਫ ਹੁਣ ਦਾਨ ਕਰੋ ਬਟਨ ਉਤੇ ਕਲਿਕ ਕਰੋ ਅਤੇ ਤੁਸੀਂ CanadaHelps.org ਸਾਈਟ ਉਤੇ ਪਹੁੰਚ ਜਾਓਗੇ ਜਿਥੇ ਤੁਸੀਂ ਆਪਣਾ ਦਾਨ ਦੇ ਸਕਦੇ ਹੋ।

ਨਕਦ, ਚੈਕ ਰਾਹੀਂ ਜਾਂ ਮਨੀ ਆਰਡਰ ਰਾਹੀਂ ਦਾਨ ਦੇਣ ਲਈ ਕਿਰਪਾ ਕਰਕੇ ਸਾਨੂੰ905-270-2250 x239      ਉਤੇ ਸੰਪਰਕ ਕਰੋ ਜਾਂ fsp@fspeel.org ਉਤੇ ਈਮੇਲ ਕਰੋ

 ਪਿਛੇ ਜਾਓ

ਵਾਲੰਟੀਅਰਸ

ਵਾਲੰਟੀਅਰ ਰਜਿਸਟ੍ਰੇਸ਼ਨ ਫਾਰਮ

ਤਰੀਕ:

ਨਾਮ:

ਪਤਾ:

ਸ਼ਹਿਰ:

ਪੋਸਟਲ ਕੋਡ:

ਫੋਨ #:

ਈਮੇਲ:


ਤੁਸੀਂ ਫੈਮਿਲੀ ਸਰਵਿਸਿਸ ਆਫ ਪੀਲ ਦੇ ਵਾਲੰਟੀਅਰ ਬਣਨ ਵਿਚ ਕਿਉਂ ਦਿਲਚਸਪੀ ਰਖਦੇ ਹੋ ?


Qਤੁਹਾਡੇ ਵਿਚ ਕਿਹੜਾ ਵਿਸ਼ੇਸ਼ ਹੁਨਰ/ਯੋਗਤਾ ਹੈ? 

 


ਕੋਈ ਹੋਰ ਜਾਣਕਾਰੀ ਜੋ ਤੁਸੀਂ ਚਾਹੁੰਦੇ ਹੋ ਸਾਨੂੰ ਪਤਾ ਹੋਣੀ ਚਾਹੀਦੀ ਹੈ ?

ਕਿਰਪਾ ਕਰਕੇ ਇਹ ਧਿਆਨ ਵਿਚ ਰਖੋ ਕਿ ਵਾਲੰਟੀਅਰ ਵਜੋਂ ਮੰਜ਼ੂਰ ਕੀਤੇ ਜਾਣ ਤੋਂ ਬਾਦ ਤੁਹਾਡੇ ਸਥਾਨਕ ਪੁਲਿਸ ਡਿਵੀਜ਼ਨ ਤੋਂ ਤੁਹਾਡਾ ਮੁਕੰਮਲ ਰਿਕਾਰਡ ਪੁਲਿਸ ਵਲੋਂ ਚੈਕ ਕੀਤਾ ਜਾਏਗਾ । ਇਸ ਦੀ ਲਾਗਤ ਏਜੰਸੀ ਵਲੋਂ ਅਦਾ ਕੀਤੀ ਜਾਏਗੀ। ਸਾਡੀ ਸੰਸਥਾ ਵਿਚ ਦਿਲਚਸਪੀ ਲੈਣ ਲਈ ਤੁਹਾਡਾ ਧੰਨਵਾਦ ।

   

 

 

ਮੁਫਤ ਪਰਿਵਾਰਿਕ ਕਾਨੂੰਨੀ ਸਲਾਹ

ਮੁਫਤ ਪਰਿਵਾਰਿਕ ਕਾਨੂੰਨੀ ਸਲਾਹ

ਹਰ ਬੁਧਵਾਰ ਰਾਤ ਨੂੰ ਲੋਕ ਫੈਮਿਲੀ ਸਰਵਿਸ ਆਫ ਪੀਲ ( ਮਿਸੀਸਾਗਾ ਦਫਤਰ ) ਵਿਚ ਵਕੀਲ ਨਾਲ ਮਿਲਣ ਲਈ ਆਉਂਦੇ ਹਨ ਤਾਂ ਜੇ ਖਾਸ ਕਰਕੇ ਪਰਿਵਾਰਿਕ ਕਾਨੂੰਨੀ ਮਾਮਲਿਆਂ ਬਾਰੇ ਕਾਨੂੰਨੀ ਸਲਾਹ ਮਿਲ ਸਕੇ ।

ਫੈਮਿਲੀ ਸਰਵਿਸ ਆਫ ਪੀਲ ਨੇ ਲੋਕਾਂ ਲਈ ਇਹ ਸੰਭਵ ਬਣਾਇਆ ਹੈ ਕਿ ਉਹ ਮਿਸੀਸਾਗਾ ਵਿਚ ਪਰਿਵਾਰਿਕ ਸਲਾਹ ਦੇਣ ਵਾਲੇ ਵਕੀਲ ਨਾਲ ਮਿਲ ਸਕਣ। ਫੈਮਿਲੀ ਡਿਊਟੀ ਕਾਊਂਸਲ ਸਰਵਿਸਿਸ ਸੰਨ 2002 ਤੋਂ ਲੀਗਲ ਏਡ ਔਨਟਾਰਿਓ ਸੰਸਥਾ ਦੀ ਭਾਈਵਾਲੀ ਨਾਲ ਚਲ ਰਹੀ ਹੈ । ਕਸਟਡੀ, ਤੋੜ-ਵਿਛੋੜਾ, ਤਲਾਕ, ਚਾਈਲਡ ਸਪੋਰਟ ਅਤੇ ਹੋਰ ਬਹੁਤ ਸਾਰੇ ਸੰਬਧਤ ਮਾਮਲਿਆਂ ਉਤੇ ਵਿਚਾਰ ਵਟਾਂਦਰਾ ਕਰਨ ਲਈ ਲੋਕ, ਕਾਨੂੰਨੀ ਸਲਾਹਕਾਰ ਵਕੀਲ ਨਾਲ ਮਿਲਦੇ ਹਨ। ਸਪਸ਼ਟੀਕਰਣ ਅਤੇ ਅਨੁਵਾਦ ਵਿਚ ਮਦਦ ਲਈ ਲੋਕ ਇਕ ਸਹਾਇਕ ਵਿਅਕਤੀ ਆਪਣੇ ਨਾਲ ਲਿਆ ਸਕਦੇ ਹਨ ।

ਮੁਫਤ ਪਰਿਵਾਰਿਕ ਕਾਨੂੰਨੀ ਸਲਾਹ

ਫੈਮਿਲੀ ਸਲਾਹਕਾਰ ਵਕੀਲ ਅਹਿੰਮ ਅਤੇ ਢੁਕਵੀਂ ਸੇਵਾ ਦੀ ਪੇਸ਼ਕਸ਼ ਕਰਦਾ ਹੈ । ਹਿੰਸਕ ਅਤੇ ਅਸੁਰਖਿਅਤ ਰਿਸ਼ਤਿਆਂ ਦੀ ਸ਼ਿਕਾਰ ਔਰਤਾਂ ਨੂੰ ਉਨਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿਤੀ ਜਾਂਦੀ ਹੈ ਅਤੇ ਬਹੁਤ ਤਜਰਬੇਕਾਰ ਵਕੀਲਾਂ ਤੋਂ ਸਲਾਹ ਲੈਣ ਤੋਂ ਬਾਦ ਉਹ ਆਪਣੇ ਆਪ ਨੂੰ ਮਜ਼ਬੂਤ ਸਮਝਣ ਦੇ ਕਾਬਿਲ ਬਣਦੀਆਂ ਹਨ। ਬੱਚੇ ਵਾਲੀ ਇਕੱਲੀ ਮਾਂ, ਜਿਸਨੂੰ ਚਾਈਲਡ ਸਪੋਰਟ ਨਹੀਂ ਮਿਲ ਰਹੀ ਹੁੰਦੀ ਹੈ ਉਸਨੂੰ ਇਸ ਬਾਰੇ ਕਿਹੜੇ ਹੱਕ ਪ੍ਰਾਪਤ ਹਨ ਅਤੇ ਅਗੋਂ ਕਿਹੜੀ ਅਤੇ ਕਿਵੇਂ ਕਾਰਵਾਈ ਕੀਤੀ ਜਾਏ, ਇਸ  ਬਾਰੇ ਸਲਾਹ ਦਿਤੀ ਜਾਂਦੀ ਹੈ । ਇਸ ਨਾਲ ਉਹ ਆਪਣੇ ਅਤੇ ਨਾਲ ਹੀ ਆਪਣੇ ਬੱਚਿਆਂ ਦੇ ਜੀਵਨ ਵਿਚ ਸੁਧਾਰ ਲਿਆ ਸਕਦੀਆਂ ਹਨ । ਇਹ ਕੁਝ ਕੁ ਮਿਸਾਲਾਂ ਹਨ ਜਿਨਾਂ ਦਾ ਵਿਅਕਤੀਆਂ ਅਤੇ ਪਰਿਵਾਰਾਂ ਦੇ ਜੀਵਨ ਉਤੇ ਸਰਵਿਸ ਦਾ ਬਹੁਤ ਜਿਆਦਾ ਅਸਰ ਪੈਂਦਾ ਹੈ ।

ਤਜਰਬੇਕਾਰ ਵਕੀਲ ਹਰ ਬੁਧਵਾਰ ਰਾਤ ਵਾਰੀ ਦੇ ਅਧਾਰ ਉਤੇ ਆਪਣੀ ਪ੍ਰੋਫੈਸ਼ਨਲ ਮਹਾਰਤ ਪ੍ਰਦਾਨ ਕਰਦੇ ਹਨ ।

ਇਹ ਸਰਵਿਸਹਰ ਬੁਧਵਾਰ ਸ਼ਾਮ ਨੂੰ  ਸ਼ਾਮ 6:00 ਵਜੇ ਤੋਂ ਰਾਤ ਦੇ 8:45 ਵਜੇ ਤਕ ਪਹਿਲਾਂ ਆਓ ਪਹਿਲਾਂ ਪਾਓ ਦੇ ਅਧਾਰ ਉਤੇ 151 ਸਿਟੀ ਸੈਂਟਰ ਡਰਾਈਵ, ਸ੍ਵੀਟ 501, ਮਿਸੀਸਾਗਾ ਵਿਖੇ ਦਿਤੀ ਜਾਂਦੀ ਹੈ। ਇਥੇ ਆਕੇ ਲੋਕ ਸਾਡੀ ਰਿਸੈਪਸ਼ਨਿਸਟ ਕੋਲ ਦਸਖ਼ਤ ਕਰਕੇ ਰਜਿਸਟਰ ਹੋ ਜਾਂਦੇ ਹਨ ਅਤੇ ਸ਼ਾਮੀਂ ਹੀ ਉਥੇ ਵਕੀਲ ਨੂੰ ਮਿਲਣ ਦਾ ਸਮਾਂ ਦੇ ਦਿਤਾ ਜਾਂਦਾ ਹੈ। ਮਿਲਣ ਲਈ ਸਮਾਂ ਦੇਣ ਦਾ ਕੰਮ ਛੇਤੀ ਹੀ ਖਤਮ ਹੋ ਜਾਂਦਾ ਹੈ ਇਸ ਲਈ ਤੁਹਾਨੂੰ ਛੇਤੀ ਪਹੁੰਚਣਾ ਚਾਹੀਦਾ ਹੈ । ਤੁਸੀਂ  ਫੈਮਿਲੀ ਸਰਵਿਸਿਸ ਆਫ ਪੀਲ ਵਿਖੇ ਕਾਨੂੰਨੀ ਸਹਾਇਤਾ ਸਰਟੀਫਿਕੇਟ ਲਈ ਅਪਲਾਈ ਕਰ ਸਕਦੇ ਹੋ, ਜੇਕਰ ਕਾਨੂੰਨੀ ਸਹਾਇਤਾ ਖੇਤਰੀ ਦਫਤਰ (905.453.1723 ) ਵਿਖੇ ਅਪਾਇੰਟਮੈਂਟ ਲਈ ਹੁੰਦੀ ਹੈ। ਫੈਮਿਲੀ ਸਰਵਿਸਿਸ ਆਫ ਪੀਲ, ਪੀਲ ਦੇ ਸਾਰੇ ਨਾਗਰਿਕਾਂ ਦੀ ਸੇਵਾ ਕਰਨ ਅਤੇ ਆਪਣੀ ਕਮਯੁਨਿਟੀ ਦੇ  ਵਡਮੁੱਲੇ ਮੈਂਬਰਾਂ ਨੂੰ ਵਧ ਤੋਂ ਵਧ ਸੰਭਵ ਸੇਵਾਵਾਂ ਬਾਰੇ ਜਾਣਕਾਰੀ, ਸਿਖਿਆ, ਮਦਦ ਅਤੇ  ਸ਼ਕਤੀ ਪ੍ਰਦਾਨ ਕਰਨ ਪ੍ਰਤੀ ਵਚਨਬਧ ਹੈ।  

ਏਜੰਸੀ ਦਾ ਮਿਸ਼ਨ ਹੈ : ਸਹਿਯੋਗੀ ਅਤੇ ਜ਼ਿੰਮੇਵਾਰ ਕਮਯੁਨਿਟੀ ਬਣਾਨ ਦੀ ਕੋਸ਼ਿਸ਼ ਕਰਦਿਆਂ ਪਰਿਵਾਰਕ ਅਤੇ ਵਿਅਕਤੀਗਤ ਮਜ਼ਬੂਤੀ

ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਫੋਨ ਕਰੋ 905.270.2250  ਜਾਂ 905.453.5775

ਸਾਨੂੰ ਸੰਪਰਕ ਕਰੋ

ਜਾਣਕਾਰੀ ਹਾਸਿਲ ਕਰਨ ਜਾਂ ਸੇਵਾਵਾਂ ਵਾਸਤੇ ਪਹੁੰਚ ਕਰਨ ਲਈ ਕਿਰਪਾ ਕਰਕੇ ਸਾਡੇ ਕੇਂਦਰੀ ਨੰਬਰ 905-453-5775 ਉਤੇ ਫੋਨ ਕਰੋ

ਫੈਮਿਲੀ ਸਰਵਿਸਿਸ ਆਫ ਪੀਲ

151 ਸਿਟੀ ਸੈਂਟਰ ਡਰਾਈਵ 

ਸ੍ਵੀਟ 501 L5B 1M7

ਫੋਨ: 905-270-2250 

ਫੈਕਸ: 905-270-2869

ਨਕਸ਼ਾ ਵੇਖਣ ਲਈ ਇਥੇ ਕਲਿਕ ਕਰੋ  

ਫੈਮਿਲੀ ਸਰਵਿਸਿਸ ਆਫ ਪੀਲ

20 ਨੈਲਸਨ ਸਟ੍ਰੀਟ      

ਸ੍ਵੀਟ 202ਮਿਸੀਸਾਗਾ,                             

ਬ੍ਰੈਮਪਟਨ,  ਔਨਟਾਰਿਓ L6X 2M5

ਫੋਨ: 905-453-7890

ਫੈਕਸ: 905-453-3404

ਨਕਸ਼ਾ ਵੇਖਣ ਲਈ ਇਥੇ ਕਲਿਕ ਕਰੋ

ਕੇਂਦਰੀ ਅਤੇ ਸਰਵਿਸ ਐਕਸੈਸ ਡਾਇਰੈਕਟ ਦਾ ਨੰਬਰ ਹੈ 905-453-5775

ਈਮੇਲ: fsp@fspeel.org

 

 ਸਰਵਿਸਿਸ ਪ੍ਰੋਗ੍ਰਾਮ ਸੈਕਸ਼ਨ।

ਵਿਅਕਤੀਗਤ, ਪਤੀ-ਪਤਨੀ, ਪਰਿਵਾਰ ਅਤੇ ਗਰੁਪ ਕਾਊਂਸਲਿੰਗ

ਕਈ ਕਿਸਮ ਦੀਆਂ ਮੁਸ਼ਕਿਲਾਂ ਲਈ ਕਾਊਂਸਲਿੰਗ ਅਤੇ ਇਲਾਜ।

ਵਿਚਾਰ ਗੋਚਰੇ ਵਿਸ਼ੇ ਹਨ:

  • ਪਤੀ-ਪਤਨੀ ਵਿਚ ਤਕਰਾਰ
  • ਬਚਪਨ ਵਿਚ ਹੋਈ ਬਦਸਲੂਕੀ ਕਾਰਣ ਮੁਸ਼ਕਿਲਾਂ ( ਸਰੀਰਕ,  ਭਾਵਨਾਤਮਨ ਅਤੇ ਲਿੰਗਕ )
  • ਖਾਣ ਅਤੇ ਸੌਣ ਦੀਆ ਆਦਤਾਂ ਸੰਬਧੀ ਮੁਸ਼ਕਿਲਾਂ
  • ਪਰਿਵਾਰ ਟੁਟੱਣ ਕਾਰਣ ਪੈਦਾ ਹੋਇਆ ਤਨਾਅ
  • ਮੌਜੂਦਾ ਨੌਕਰੀ ਖੁਸ ਜਾਣ
  • ਪਰਿਵਾਰ ਵਿਚ ਮ੍ਰਿਤੂ
  • ਬੀਮਾਰੀ
  • ਮਾਲੀ ਮੁਸ਼ਕਿਲ
  • ਬੱਚਿਆਂ ਦਾ ਪਾਲਣ-ਪੋਸ਼ਣ ਅਤੇ ਪਰਿਵਾਰਕ ਸੰਬਧ 

ਯੋਗਤਾ:

ਪੀਲ ਵਿਚ ਰਹਿੰਦਾ ਜਾਂ ਕੰਮ ਕਰਦਾ ਕੋਈ ਵੀ ਵਿਅਕਤੀ

ਸੇਵਾ ਹੇਠਲੇ ਇਲਾਕੇ:

ਮਿਸੀਸਾਗਾ, ਬ੍ਰੈਮਪਟਨ, ਮਾਲਟਨ, ਬੋਲਟਨ

ਸਮਾਂ:

ਮਿਸੀਸਾਗਾ

ਸੋਮਵਾਰ, ਸ਼ੁਕਰਵਾਰ ਸਵੇਰੇ 9:00 ਵਜੇ  - ਸ਼ਾਮ 5:00 ਵਜੇ ਤਕ

ਮੰਗਲਵਾਰ, ਬੁਧਵਾਰ, ਵੀਰਵਾਰ ਸਵੇਰੇ 9:00 ਵਜੇ  - ਸ਼ਾਮ9:00 ਵਜੇ ਤਕ

ਬ੍ਰੈਮਪਟਨ

ਸੋਮਵਾਰ, ਬੁਧਵਾਰ, ਸ਼ੁਕਰਵਾਰ ਸਵੇਰੇ 9:00 ਵਜੇ - ਸ਼ਾਮ 5:00 ਵਜੇ ਤਕ

ਮੰਗਲਵਾਰ, ਵੀਰਵਾਰ ਸਵੇਰੇ 9:00 ਵਜੇ - ਸ਼ਾਮ9:00 ਵਜੇ ਤਕ

ਮਾਲਟਨ

ਬੁਧਵਾਰ ਦੁਪਹਿਰ 1:00 ਵਜੇ  - ਸ਼ਾਮ9:00 ਵਜੇ ਤਕ

ਬੋਲਟਨ

ਵੀਰਵਾਰ ਸ਼ਾਮੀਂ 4:00 ਵਜੇ ਰਾਤ 8:00 ਵਜੇ ਤਕ

ਫੀਸ:

ਪਰਿਵਾਰ ਦੇ ਜੀਆਂ ਅਤੇ ਆਮਦਨ ਦੇ ਅਧਾਰ ਉਤੇ ਲਈ ਜਾਂਦੀ ਹੈ।

ਭਾਸ਼ਾਵਾਂ:

ਦੁਭਾਸ਼ੀਏ ਦੀਆਂ ਸੇਵਾਵਾਂ ਉਪਲਭਧ ਹੁੰਦੀਆਂ ਹਨ । ਅੰਗ੍ਰੇਜ਼ੀ ਤੋਂ ਅਲਾਵਾ ਬੋਸਨੀਅਨ, ਕਰੋਏਸ਼ੀਅਨ, ਫ੍ਰੈਂਚ, ਹਿੰਦੀ, ਮਲਯਾਲਮ, ਉੜੀਆ, ਪੋਰਚੁਗੀਸ, ਪੰਜਾਬੀ, ਸਰਬੀਅਨ, ਉਰਦੂ ਅਤੇ ਵਿਏਤਨਾਮੀਸ ਵਿਚ ਸੇਵਾ ਮੁਹਈਆ ਕੀਤੀ ਜਾਂਦੀ ਹੈ।

ਕੋਈ ਹੋਰ ਜਾਣਕਾਰੀ:

ਫੋਨ ਕਰੋ 905-453-5775

 

 ਫੌਰੀ ਦਖਲਅੰਦਾਜ਼ੀ ਸੇਵਾਵਾਂ

ਘਰੇਲੂ ਹਿੰਸਾ ਦੇ ਸ਼ਿਕਾਰ ਜਾਂ ਸਾਥੀ ਤੋਂ ਤੰਗ ਪਰੇਸ਼ਾਨ, ਹਾਲ ਵਿਚ ਹੀ ਅਤੇ ਅਚਾਨਕ ਹੋਈ ਮੌਤ ਜਾਂ ਕਿਸੇ ਨੁਕਸਾਨ ਅਤੇ ਸਦਮੇ ਕਾਰਣ ਦੁਖੀ ਜਿਵੇਂ ਕੋਈ ਦੁਰਘਟਨਾ ਜਾਂ ਭਾਰੂ ਘਟਨਾ ਦੇ ਸ਼ਿਕਾਰ ਲੋਕਾਂ ਨੂੰ ਸੰਕਟ ਵਿਚੋਂ ਨਿਕਲਣ ਬਾਰੇ ਸੇਵਾ ਦਿਤੀ ਜਾਂਦੀ ਹੈ।

ਕਲਾਇੰਟਸ ਮੁਫਤ ਵਿਚ  ਛੇ ( 6 ) ਕਾਊਂਸਲਿੰਗ ਸੈਸ਼ਨ ਲੈ ਸਕਦੇ ਹਨ। ਇਸ ਸੇਵਾ ਲਈ ਕੋਈ ਉਡੀਕ ਸੂਚੀ ਨਹੀਂ ਹੁੰਦੀ ਹੈ।

ਸੇਵਾ ਹੇਠਲੇ ਇਲਾਕੇ:

ਮਿਸੀਸਾਗਾ, ਬ੍ਰੈਮਪਟਨ ਅਤੇ  ਮਾਲਟਨ

ਸਮਾਂ:

ਸੋਮਵਾਰ ਸ਼ੁਕਰਵਾਰ ਦਿਨੇ ਅਤੇ ਸ਼ਾਮੀਂ

ਫੀਸ:

ਕੋਈ ਫੀਸ ਨਹੀਂ

 ਭਾਸ਼ਾਵਾਂ: 

ਦੁਭਾਸ਼ੀਏ ਦੀਆਂ ਸੇਵਾਵਾਂ ਉਪਲਭਧ ਹਨ । ਅੰਗ੍ਰੇਜ਼ੀ ਤੋਂ ਅਲਾਵਾ ਬੋਸਨੀਅਨ, ਕਰੋਏਸ਼ੀਅਨ, ਹਿੰਦੀ, ਮਲਯਾਲਮ, ਉੜੀਆ, ਪੰਜਾਬੀ, ਪੋਰਚੁਗੀਸ, ਸਰਬੀਅਨ, ਸਪੈਨੀਸ਼ ਅਤੇ ਉਰਦੂ ਵਿਚ ਸੇਵਾ ਮੁਹਈਆ ਕੀਤੀ ਜਾਂਦੀ ਹੈ।

ਕੋਈ ਹੋਰ ਜਾਣਕਾਰੀ: ਫੋਨ ਕਰੋ 905-453-5775

 

ਪਰਿਵਾਰ ਅਤੇ ਸਕੂਲ ਟੂਗੈਦਰ

ਮਾ-ਪਿਆਂ ਅਤੇ ਉਨਾਂ ਦੇ ਜੁਆਨ ਬੱਚਿਆਂ ਦੀ ਪੂਰੀ ਸ਼ਮੂਲੀਅਤ ਵਾਲੇ  ਸਿਖਿਅਕ ਪ੍ਰੋਗਰਾਮ ਦਾ ਉਦੇਸ਼ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਦਾ ਡਰ ਘਟ ਕਰਨਾ ਹੈ।

ਪਰਿਵਾਰ ਅਤੇ ਸਕੂਲ ਟੁਗੈਦਰ (ਐਫ ਐਂਡ ਐਸ ਟੀ ) ਵਿਆਪਕ ਖੋਜ ਉਤੇ ਅਧਾਰਿਤ ਪ੍ਰਸਪਰ ਪ੍ਰਭਾਵਸ਼ੀਲ ਠੱਲ੍ਹਪਾਊ ਨੀਤੀ ਹੈ ਜੋ ਇਹ ਦ੍ਰਿੜ ਕਰਦੀ ਹੈ ਕਿ ਮਾਂ ਪਿਓ ਆਪਣੇ ਬੱਚਿਆਂ ਲਈ ਵਧੀਆ ਵਰਜਕ ਏਜੰਟ ਹਨ। ਐਫ ਐਂਡ ਐਸ ਟੀ ਅਜਿਹੀ ਕਿਸਮ ਦੇ ਆਪਸੀ ਪ੍ਰਭਾਵਾਂ ਦਾ ਵਿਕਾਸ ਕਰਦੀ ਹੈ ਜੋ ਕੁਕਰਮ, ਬਦਸਲੂਕੀ ਅਤੇ ਸਕੂਲ ਵਿਚ ਨਾਕਾਮੀ ਨੂੰ ਰੋਕਣ ਵਿਚ ਅਸਰਦਾਇਕ ਸਾਬਿਤ ਹੋਏ ਹਨ। ਖੋਜ ਦੇ ਸਿੱਟੇ ਹਨ :

·       ਮਾਤਾ ਪਿਤਾ ਅਤੇ ਬੱਚੇ ਵਿਚਕਾਰ ਮਜ਼ਬੂਤ ਸੰਬਧ

·       ਸਕੂਲ ਵਿਚ ਮਾਤਾ ਪਿਤਾ ਦੀ ਸ਼ਮੂਲੀਅਤ

·       ਸਹਾਇਕ ਨੈਟਵਰਕ ਪ੍ਰਤੀ ਪਹੁੰਚ

·       ਕਮਯੁਨਿਟੀ  ਵਿਚ ਮਾਂ ਪਿਆਂ ਦੀ ਸ਼ਮੂਲੀਅਤ

ਪ੍ਰੋਗਰਾਮ ਦੀਆਂ ਕਾਰਵਾਈਆਂ ਤਹਿਤ ਇਨਾਂ ਸਾਰੇ ਖੇਤਰਾਂ ਵਿਚ ਮਦਦ ਅਤੇ ਵਿਕਾਸ ਕੀਤਾ ਜਾਂਦਾ ਹੈ।

ਯੋਗਤਾ :

 4 ਅਤੇ 9 ਸਾਲ ਦੀ ਉਮਰ ਵਿਚਕਾਰਲੇ ਬੱਚਿਆਂ ਦੇ ਪਰਿਵਾਰ

ਸੇਵਾ ਹੇਠਲੇ ਇਲਾਕੇ:

ਮਿਸੀਸਾਗਾ ਅਤੇ ਬ੍ਰੈਮਪਟਨ

ਸਮਾਂ:

ਪ੍ਰੋਗਰਾਮ ਹੇਠ ਹਫਤਾਵਾਰੀ ਬਹੁ-ਪਰਿਵਾਰਿਕ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ ਜੋ ਕਿ ਸਥਾਨਕ ਸਕੂਲ ਵਿਚ ਹੁੰਦੀਆਂ ਹਨ। ਸਹਿਯੋਗੀ ਟੀਮ ਵਿਚ ਸਕੂਲ ਕਮਯੁਨਿਟੀ ਦਾ ਇਕ ਮਾਂ ਪਿਓ, ਸਕੂਲ ਦਾ ਅਮਲਾ, ਕਮਯੁਨਿਟੀ ਅਧਾਰਿਤ ਬਦਸਲੂਕੀ ਨਿਵਾਰਕ ਏਜੰਸੀ ਦਾ ਇਕ ਵਾਲੰਟੀਅਰ ਅਤੇ ਕਮਯੁਨਿਟੀ ਅਧਾਰਿਤ ਸਮਾਜ ਸੇਵਾ ਏਜੰਸੀ ਦੇ ਸਟਾਫ ਦਾ ਇਕ ਵਿਅਕਤੀ ਸ਼ਾਮਿਲ ਕੀਤਾ ਜਾਂਦਾ ਹੈ।

ਐਫ ਐਂਡ ਐਸ ਟੀ ਤੋਂ ਬਾਦ ਫਾਸਟਵਰਕਸ  ਨਾਂ ਦੇ ਕਹੇ ਜਾਂਦੇ ਗ੍ਰੇਜੁਏਟਸ ਲਈ ਇਕ ਮਹੀਨਾਵਾਰ ਗਰੁਪ ਹੁੰਦਾ ਹੈ। ਫਾਸਟਵਰਕਸ ਕਾਰਵਾਈਆਂ ਦਾ ਆਯੋਜਨ ਕਰਨ ਵਿਚ ਮਾਂ ਪਿਓ ਲੀਡਰਸ਼ਿਪ ਰੋਲ ਕਰਦੇ ਹਨ, ਟੀਮ ਮੈਂਬਰ ਸੈਕੰਡਰੀ ਰੋਲ ਅਦਾ ਕਰਦੇ ਹਨ, ਜਿਸ ਵਿਚ ਉਹ ਜਦੋਂ ਜਰੂਰਤ ਪਏ ਜਾਂ ਮੰਗੇ ਜਾਣ ਉਤੇ ਵਸੀਲੇ ਪ੍ਰਦਾਨ ਕਰਦੇ ਹਨ। ਫਾਸਟਵਰਕਸ ਰਾਹੀਂ ਮਾਂ ਪਿਓ ਇਕ ਦੂਜੇ ਨਾਲ ਸੰਪਰਕ ਵਿਚ ਰਹਿੰਦੇ ਹਨ, ਆਪਣਾ ਸਪੋਰਟ ਨੈਟਵਰਕ ਵਧਾਂਦੇ ਹਨ ਅਤੇ ਕਮਯੁਨਿਟੀ ਵਿਚ ਆਪਣੀ ਸ਼ਮੂਲੀਅਤ ਵਧਾਂਦੇ ਹਨ।

ਪ੍ਰੋਗਰਾਮ ਹੇਠ ਕਿਵੇਂ ਕੰਮ ਹੁੰਦਾ ਹੈ ਇਸ ਬਾਰੇ ਜਾਣਕਾਰੀ ਹਾਸਿਲ ਕਰਨ ਲਈ, ਕਿਰਪਾ ਕਰਕੇ ਇਥੇ  ਐਫ ਐਂਡ ਐਸ ਟੀ ਨੈਸ਼ਨਲ ਵੈਬਸਾਈਟ ਉਤੇ ਕਲਿਕ ਕਰੋ।

ਹੋਰ ਜਾਣਕਾਰੀ ਲਈ :

ਐਫ ਐਂਡ ਐਸ ਟੀ ਮੈਨੇਜਰ ਨੂੰ  905-453-7890 ਉਤੇ ਫੋਨ ਕਰੋ।

ਪਰਿਵਾਰਿਕ ਜੀਵਨ ਸਿਖਿਆ

ਸਾਨੂੰ ਸਾਰਿਆਂ ਨੂੰ ਆਪਣੇ ਨਿਜੀ ਅਤੇ ਪਰਿਵਾਰਿਕ ਜੀਵਨ ਵਿਚ ਕਈ ਵੰਗਾਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ।  ਪਰਿਵਾਰਿਕ ਜੀਵਨ ਸਿਖਿਆ,  ਉਨਾਂ ਕੁਝ ਵੰਗਾਰਾਂ ਦਾ ਅਗਾਉਂ ਪਤਾ ਲਾਉਣ ਅਤੇ ਉਨਾਂ ਨਾਲ ਨਿਬਟਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ। ਵਿਅਕਤੀਗਤ, ਪਰਿਵਾਰਿਕ ਮੈਂਬਰਾਂ ਅਤੇ ਹੋਰਨਾਂ ਨਾਲ ਤੁਹਾਡੇ ਸੰਬਧ ਸੁਧਾਰਨ ਲਈ ਅਸੀਂ ਵਰਕਸ਼ਾਪਸ, ਗਰੁਪ, ਟ੍ਰੇਨਿੰਗ ਅਤੇ ਸਲਾਹ-ਮਸ਼ਵਰੇ ਦੀ ਪੇਸ਼ਕਸ਼ ਕਰਦੇ ਹਾਂ।

ਪ੍ਰੋਗਰਾਮ: ( ਸਾਡੀ ਪੇਸ਼ਕਸ਼ ਜਾਣਨ ਲਈ ਹਰ ਇਕ ਸ਼੍ਰੇਣੀ ਉਤੇ ਕਲਿਕ ਕਰੋ )

ਵਿਅਕਤੀਗਤ ਵਿਕਾਸ

ਵਿਆਹ ਅਤੇ ਪਰਿਵਾਰ

ਤਲਾਕ ਅਤੇ ਤੋੜ-ਵਿਛੋੜਾ

ਸੇਵਾ ਹੇਠਲੇ ਇਲਾਕੇ:

ਮਿਸੀਸਾਗਾ ਅਤੇ ਬ੍ਰੈਮਪਟਨ

ਸਮਾਂ:

ਪ੍ਰੋਗਰਾਮ ਦੇ ਅਧਾਰ ਉਤੇ ਦਿਨ ਦੇ ਸਮੇਂ ਅਤੇ ਸ਼ਾਮ ਦੇ ਸੈਸ਼ਨ

ਹੋਰ ਜਾਣਕਾਰੀ ਲਈ :

ਸਾਡੇ ਕੇਂਦਰੀ ਵਿਭਾਗ ਨੂੰ 905-453-5775 ਉਤੇ ਫੋਨ ਕਰੋ।

 ਰਜਿਸਟ੍ਰੇਸ਼ਨ ਅਤੇ ਰੀਫੰਡ ਪਾਲਿਸੀ

ਰਜਿਸਟਰਡ ਹੋਣ ਲਈ ਕਿਰਪਾ ਕਰਕੇ ਰਜਿਸਟ੍ਰੇਸ਼ਨ ਦੇ ਸਮੇਂ ਹੀ ਅਦਾਇਗੀ ਕਰੋ

 ਰਜਿਸਟਰ ਹੋਣ ਦੇ ਤਰੀਕੇ:

ਰਜਿਸਟਰ ਹੋਣ ਲਈ ਕਿਰਪਾ ਕਰਕੇ ਹੇਠ ਵਿਚੋਂ ਕਿਸੇ ਇਕ ਨੂੰ ਚੁਣੋ:

 ਆਨ ਲਾਈਨ: ਇਥੇ ਕਲਿਕ ਕਰੋ, ਰਜਿਸਟ੍ਰੇਸ਼ਨ ਫਾਰਮ ਆਨ ਲਾਈਨ ਭਰੋ ਅਤੇ ਸਬਮਿਟ ( ਜਮਾਂ ਕਰੋ ) ਬਟਨ ਦਬਾਓ ( ਅਸੀਂ ਤੁਹਾਡੇ ਕ੍ਰੇਡਿਟ ਕਾਰਡ ਦੀ ਜਾਣਕਾਰੀ ਲੈਣ ਲਈ ਤੁਹਾਨੂੰ ਫੋਨ ਕਰਾਂਗੇ )

 ਫੋਨ ਕਰੋ:  (905) 453-5775 ( ਸਿਰਫ ਕ੍ਰੇਡਿਟ ਕਾਰਡ )

 ਫੈਕਸ: ਇਥੇ ਕਲਿਕ ਕਰੋ, ਰਜਿਸਟ੍ਰੇਸ਼ਨ ਫਾਰਮ ਪ੍ਰਿੰਟ ਕਰੋ ਅਤੇ ਭਰਕੇ ਇਸਨੂੰ ( 905) 270-2869 ਨੰਬਰ ਉਤੇ ਫੈਕਸ ਕਰ ਦਿਓ (ਸਿਰਫ ਕ੍ਰੇਡਿਟ ਕਾਰਡ )

ਡਾਕ: ਇਥੇ ਕਲਿਕ ਕਰੋ, ਰਜਿਸਟ੍ਰੇਸ਼ਨ ਫਾਰਮ ਪ੍ਰਿੰਟ ਕਰੋ ਅਤੇ ਭਰਕੇ ਇਸਨੂੰ ਡਾਕ ਰਾਹੀਂ ਇਸ ਪਤੇ ਉਤੇ ਭੇਜ ਦਿਉ : ਫੈਮਿਲੀ ਲਾਈਫ ਏਜੂਕੇਸ਼ਨ, 151 ਸਿਟੀ ਸੈਂਟਰ ਡਰਾਈਵ, ਸ੍ਵੀਟ 501, ਮਿਸੀਸਾਗਾ, ਔਨਟਾਰਿਓ,

L5B 1M7 ( ਚੈਕ ਜਾਂ ਕ੍ਰੇਡਿਟ ਕਾਰਡ )

 ਆਪ ਆ ਕੇ: ਸਿਰਫ ਮਿਸੀਸਾਗਾ ਦਫਤਰ ( ਨਕਦ, ਚੈਕ ਜਾਂ ਕ੍ਰੇਡਿਟ ਕਾਰਡ )

 ਰਜਿਸਟਰ ਕਰਨ ਲਈ ਆਖਰੀ ਸਮਾਂ:

ਵਰਕਸ਼ਾਪ ਦੇ ਦਿਨ ਤੋਂ 1 ਹਫਤਾ ਪਹਿਲਾਂ ਜਾਂ ਗਰੁਪ ਦੇ ਪਹਿਲੇ ਦਿਨ ਤੋਂ 1 ਹਫਤਾ ਪਹਿਲਾਂ

 ਰੱਦ ਕਰਨਾ ਅਤੇ ਰੀਫੰਡ ਪਾਲਿਸੀ

ਰਜਿਸਟ੍ਰੇਸ਼ਨ ਘਟ  ਹੋਣ ਕਰਕੇ ਵਰਕਸ਼ਾਪ/ਗਰੁਪ ਰੱਦ ਕੀਤੇ ਜਾ ਸਕਦੇ ਹਨ। ਪੂਰਾ ਰੀਫੰਡ ਦਿਤਾ ਜਾਏਗਾ।

ਜੇਕਰ ਤੁਸੀਂ ਵਰਕਸ਼ਾਪ/ਗਰੁਪ ਵਿਚੋਂ ਆਪਣਾ ਨਾਂ ਵਾਪਿਸ ਲੈਂਦੇ ਹੋ ਤਾਂ ਨਿਸ਼ਚਿਤ ਕੀਤੇ ਗਏ ਸਮੇਂ ਤੋਂ ਬਾਦ ਕੋਈ ਰੀਫੰਡ ਨਹੀਂ ਦਿਤਾ ਜਾਏਗਾ ( ਵਰਕਸ਼ਾਪ/ਗਰੁਪ ਦੀ ਤਰੀਖ਼ ਤੋਂ 2 ਹਫਤੇ ਪਹਿਲਾਂ )।

 

ਮੁਲਾਜ਼ਮ ਸਹਾਇਤਾ ਪ੍ਰੋਗਰਾਮ

ਕੰਪਨੀਆਂ ਅਤੇ ਉਨਾਂ ਦੇ ਮਾਲਕਾਂ ਲਈ ਵਿਸ਼ੇਸ਼ ਜਾਇਜ਼ਾ, ਦਖਲਅੰਦਾਜ਼ੀ ਅਤੇ ਰੈਫਰਲ ਸਰਵਿਸ

 ਵਿਅਕਤੀਗਤ ਤੌਰ ਉਤੇ ਤਿਆਰ ਕੀਤੇ ਗਏ ਕਾਰਪੋਰੇਟ ਪ੍ਰੋਗਰਾਮਾਂ ਵਿਚ ਇਹ ਪ੍ਰੋਗਰਾਮ ਸ਼ਾਮਿਲ ਹਨ :

·       ਸਦਮਾ ਨਿਵਾਰਕ ਸੈਸ਼ਨ

·       ਲੰਚ ਅਤੇ ਸਿਖਲਾਈ ਸੈਮੀਨਾਰ

·       ਮਾਲਕ/ਪ੍ਰਬੰਧਕ ਸਲਾਹ-ਮਸ਼ਵਰੇ

ਯੋਗਤਾ:

ਮਾਲਕਾਂ ਅਤੇ ਕੰਪਨੀਆਂ ਰਾਹੀਂ ਇੰਤਜ਼ਾਮ ਕੀਤੇ ਜਾਂਦੇ ਹਨ।

 ਸੇਵਾ ਹੇਠਲੇ ਇਲਾਕੇ:

ਪੀਲ, ਸੁਬਾਈ, ਰਾਸ਼ਟ੍ਰੀ

 ਹੋਰ ਜਾਣਕਾਰੀ ਲਈ:

ਫੋਨ ਕਰੋ ਈ ਏ ਪੀ ਮੈਨੇਜਰ 905-270-2250

 

 

ਆਜ਼ਾਦ ਕਮਯੁਨਿਟੀ ਲਿਵਿੰਗ

 ਇਕ ਵਿਸ਼ੇਸ਼ ਪ੍ਰੋਗਰਾਮ ਜਿਹੜਾ ਦਿਮਾਗੀ ਤੌਰ ਉਤੇ ਅਸਮਰਥ ਲੋਕਾਂ ਨੂੰ ਸਮਾਜ ਵਿਚ ਜੀਵਨ ਜੀਉਣ ਵਿਚ ਮਦਦ ਕਰਦਾ ਹੈ।

ਸੇਵਾਵਾਂ ਸ਼ਾਮਿਲ ਹਨ : ਵਿਅਕਤੀਗਤ ਸਹਾਇਤਾ, ਕਾਉਂਸਲਿੰਗ, ਜੀਵਨ ਕਲਾ, ਕੇਸ ਮੈਨੇਜਮੈਂਟ ਅਤੇ ਪੈਰਵੀ।

ਯੋਗਤਾ:

ਦਿਮਾਗੀ ਤੌਰ ਉਤੇ ਹੀਣ 18 ਸਾਲ ਅਤੇ ਇਸ ਤੋਂ ਵਧ ਉਮਰ ਦੇ ਬਾਲਗ ਜੋ ਸੁਤੰਤਰ ਤੌਰ ਉਤੇ ਰਹਿਣਾ ਚਾਹੁੰਦੇ ਹਨ ਅਤੇ ਜੋ ਮੌਜੂਦਾ ਸਮੇਂ ਪੀਲ ਦੇ ਹਲਕੇ ਵਿਚ ਰਹਿ ਰਹੇ ਹਨ ਜਾਂ ਰਹਿਣਾ ਚਾਹੁੰਦੇ ਹਨ।

 ਸੇਵਾ ਹੇਠਲੇ ਇਲਾਕੇ:

ਮਿਸੀਸਾਗਾ, ਬ੍ਰੈਮਪਟਨ ਅਤੇ ਕਲੇਡਨ

ਸਮਾਂ:

ਸੋਮਵਾਰ-ਸ਼ੁਕਰਵਾਰ ਸਵੇਰੇ 9:00 ਵਜੇ - ਸ਼ਾਮ 5:00 ਵਜੇ ਤਕ

( ਸ਼ਾਮੀਂ ਅਤੇ ਘਰ ਜਾਣ ਦੇ ਪ੍ਰਬੰਧ )

 ਫੀਸ:

ਕੋਈ ਫੀਸ ਨਹੀਂ

ਭਾਸਾਵਾਂ:

ਦੁਭਾਸ਼ੀਏ  ਦੀ ਸੇਵਾਵਾਂ ਉਪਲਬਧ ਹਨ। ਅੰਗ੍ਰੇਜ਼ੀ ਅਤੇ ਮੈਸੀਡੋਨੀਅਨ ਵਿਚ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ।

 ਹੋਰ ਜਾਣਕਾਰੀ :

ਫੋਨ ਕਰੋ 905-453-5775

 

ਤੁਹਾਡੇ ਪੂਰੇ ਸੰਭਾਵੀ ਸਾਧਨਾਂ ਪ੍ਰਤੀ ਕੰਮ ਕਰਨਾ

ਪ੍ਰੀ ਰੁਜ਼ਗਾਰ ਪ੍ਰੋਗਰਾਮ ਵਿਚ ਕੰਮ ਲਭਣ ਅਤੇ  ਨੌਕਰੀ ਕਾਇਮ ਰਖਣ ਵਿਚ ਤਨਾਅ ਭੋਗਣ ਵਾਲਿਆਂ ਦੀ ਮਦਦ ਵਾਸਤੇ ਮੁਫਤ ਵਿਚ ਵਿਅਕਤੀਗਤ ਕਾਉਂਸਲਿੰਗ ਅਤੇ ਵਰਕਸ਼ਾਪ ਕਰਨ ਦੇ ਪ੍ਰਬੰਧ ਸ਼ਾਮਿਲ ਹਨ।

 ਕੰਮ ਖੁੰਝ ਜਾਣ ਤੋਂ ਲੈ ਕੇ ਸਵੈ-ਮਾਣ ਸੰਬਧੀ ਚਿੰਤਾਵਾਂ ਜਿਵੇਂ ਕੰਮ ਦੀ ਮਹਾਰਤ, ਖਾਸ ਕਰਕੇ ਔਰਤਾਂ ਨੂੰ ਜੋ ਬੱਚੇ ਪਾਲਣ ਕਰਕੇ ਕਈ ਸਾਲਾਂ ਤੋਂ ਕੰਮ ਦੇ ਬਿਨਾਂ ਰਹੀਆਂ ਹਨ ਇਸ ਤਰਾਂ ਦੀ ਚਿੰਤਾ, ਦੁਖ ਅਤੇ ਨਿਰਾਸ਼ਾ ਵਰਗੇ ਮਾਮਲਿਆਂ ਨਾਲ ਨਿਬਟਿਆ ਜਾਂਦਾ ਹੈ ।  ਕਾਉਂਸਲਿੰਗ ਅਤੇ ਵਰਕਸ਼ਾਪ ਵਿਚ ਮੁਖ ਧਿਆਨ ਲੋਕਾਂ ਨੂੰ ਕੰਮ ਲਈ ਤਿਆਰ ਕਰਨਾ ਅਤੇ ਜੋ ਬਿਲਕੁਲ ਕੰਮ ਨਹੀਂ ਕਰ ਸਕਦੇ ਉਨਾਂ ਨੂੰ ਸੰਬਧਤ ਪ੍ਰੋਫੈਸ਼ਨਲ ਸੇਵਾਵਾਂ ਲਈ ਰੈਫਰ  ਕਰਨ ਉਤੇ ਦਿਤਾ ਜਾਂਦਾ ਹੈ।

 ਵਰਕਸ਼ਾਪ ਦੇ ਵਿਸ਼ਿਆਂ ਦਾ ਕਲੈੰਡਰ ਵੇਖਣ ਲਈ ਕਲਿਕ ਕਰੋ : ਨਵਾਂ ਕੀ ਹੈ  - ਚਲੰਤ ਪ੍ਰੋਗਰਾਮ ਦੀ ਜਾਣਕਾਰੀ

 ਯੋਗਤਾ:

ਬੇਰੁਜ਼ਗਾਰ ਵਿਅਕਤੀ, 20 ਘੰਟੇ/ਹਫਤੇ ਤੋਂ ਘਟ ਘੰਟੇ ਕੰਮ ਕਰਨ ਵਾਲੇ ਅਤੇ ਪੀਲ ਵਿਚ ਨਿਕਟ ਭਵਿਖ ਵਿਚ ਲੇ-ਆਫ ਦਾ ਸਾਮਣਾ ਕਰਨ ਵਾਲੇ ਵਿਅਕਤੀ

 ਸਮਾਂ:

ਸੋਮਵਾਰ-ਸ਼ੁਕਰਵਾਰ ਸਵੇਰੇ 9:00 ਵਜੇ  - ਸ਼ਾਮ 5:00 ਵਜੇ ਤਕ

 ਫੀਸ:

ਕੋਈ ਫੀਸ ਨਹੀਂ

 ਹੋਰ ਜਾਣਕਾਰੀ :

ਫੋਨ ਕਰੋ 905 866 6002

 ਰਜਿਸਟ੍ਰੇਸ਼ਨ:

ਮਿਸੀਸਾਗਾ ਦੇ ਨਿਵਾਸੀ ਸੰਪਰਕ ਕਰਨ ਮਿਸੀਸਾਗਾ ਕਮਯੁਨਿਟੀ ਕਨੈਕਸ਼ਨਸ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ

                                                905-896-2233

ਬ੍ਰੇਮਪਟਨ ਅਤੇ ਕੈਲੇਡਨ ਦੇ ਨਿਵਾਸੀ ਸੰਪਰਕ ਕਰਨ

905-896-2233

 

                                                          

ਸਲਾਹ-ਮਸ਼ਵਰਾ, ਸਿਖਲਾਈ ਅਤੇ ਮੁਲਾਂਕਣ ਸੇਵਾਵਾਂ

 ਕਾਉਂਸਲਿੰਗ, ਸਿਖਲਾਈ ਅਤੇ ਸਹਾਇਕ ਸੇਵਾਵਾਂ ਰਾਹੀਂ ਪਰਿਵਾਰਾਂ ਅਤੇ ਵਿਅਕਤੀਆਂ ਨੂੰ ਮਜ਼ਬੂਤ ਕਰਨਾ

 ਸਰਵਿਸ  ਦੇਣ ਉਤੇ ਮੁਖ ਜ਼ੋਰ ਦਿੰਦਿਆਂ, ਫੈਮਿਲੀ ਸਰਵਿਸਿਸ ਆਫ ਪੀਲ ਆਪਣੇ ਕਮਯੁਨਿਟੀ ਪਾਰਟਨਰਾਂ ਨੂੰ ਬਾਹਰਲੀ ਪ੍ਰੋਫੈਸ਼ਨਲ ਸਰਵਿਸਿਸ ਵੀ ਮੁਹਈਆ ਕਰਦਾ ਹੈ।

 ਜੇਕਰ ਤੁਸੀਂ ਛੋਟੇ ਕਾਰੋਬਾਰ ਦੇ ਮਾਲਕ ਹੋ, ਫਾਇਦੇ ਲਈ ਨਹੀਂ , ਜਾਂ ਇਕ ਵਡੀ ਕਾਰਪੋਰੇਸ਼ਨ ਹੈ ਅਤੇ ਇਸਨੂੰ ਬਾਹਰੀ ਸਲਾਹ-ਮਸ਼ਵਰਾ ਜਾਂ ਸਪੋਰਟ ਚਾਹੀਦੀ ਹੈ, ਤਾਂ ਸਾਨੂੰ ਨਿਰਸੰਕੋਚ ਜ਼ਰੂਰ ਸੰਪਰਕ ਕਰੋ। ਫੈਮਿਲੀ ਸਰਵਿਸਿਸ ਆਫ ਪੀਲ ਤੁਹਾਡੀ ਹੇਠਾਂ ਦਸੇ ਗਏ ਖੇਤਰਾਂ ਵਿਚ ਮਦਦ ਕਰ ਸਕਦਾ ਹੈ :

  • ਤਕਰਾਰ ਸਾਲਸੀ
  • ਸੰਕਟ ਵਿਚ ਦਖਲਅੰਦਾਜ਼ੀ
  • ਸੰਸਥਾਤਮਕ ਯੋਜਨਾ
  • ਨਿਗਰਾਨੀ ਲਈ ਸਿਖਲਾਈ
  • ਬੱਚੇ ਪਾਲਣ
  • ਰਾਜ਼ੀ-ਬਾਜ਼ੀ ਅਤੇ ਛੇਤੀ ਰਾਜ਼ੀ ਹੋਣ
  • ਤਨਾਅ ਮੁਕਤ ਹੋਣ
  • ਫੈਮਿਲੀ ਸਿਸਟਮ
  • ਨੀਤੀਗਤ ਯੋਜਨਾ
  • ਗਾਹਕ ਸੇਵਾ
  • ਕਿਰਤੀ / ਮਾਲਕ ਸੰਬਧ
  • ਕਾਰਗੁਜ਼ਾਰੀ ਪ੍ਰਬੰਧ
  • ਅਸਰਦਾਰ ਸੰਚਾਰ
  • ਤਜਵੀਜ਼ ਲਿਖਤ
  • ਜ਼ੁਲਮ ਵਿਰੁਧ ਸਿਖਲਾਈ
  • ਵੰਨ-ਸੁਵੰਨੀ ਸਿਖਲਾਈ

ਮਦਦ ਦੇਣ ਵਾਲੇ, ਮਾਨਤਾ ਪ੍ਰਾਪਤ ਉੱਚ ਸਿਖਲਾਈ ਪ੍ਰਾਪਤ ਅਤੇ ਕੁਆਲੀਫਾਈਡ ਹੁੰਦੇ ਹਨ। ਫੈਮਿਲੀ ਸਰਵਿਸਿਸ ਆਫ ਪੀਲ 1971 ਤੋਂ ਰਿਜਨ ਆਫ ਪੀਲ ਵਿਚ ਸਿਖਲਾਈ, ਸਿਖਿਆ ਅਤੇ ਕਾਉਂਸਲਿੰਗ ਦੇਣ ਦੇ ਖੇਤਰ ਵਿਚ ਮਾਨਤਾਪ੍ਰਾਪਤ ਮੋਹਰੀ ਹੈ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਵਸੀਲਿਆਂ ਦੇ ਵਿਕਾਸ ਬਾਰੇ ਸਾਡੇ ਡਾਇਰੈਕਟਰ ਨੂੰ416.301.1196 ਉਤੇ ਫੋਨ ਕਰੋ।

ਡਿਊਟੀ ਕਾਉਂਸਲ ( ਫੈਮਿਲੀ ਲਾਅ )

ਫੈਮਿਲੀ ਡਿਊਟੀ ਕਾਊਂਸਲ ਸਰਵਿਸਿਸ ਸੰਨ 2002 ਤੋਂ ਲੀਗਲ ਏਡ ਔਨਟਾਰਿਓ ਦੀ ਭਾਈਵਾਲੀ ਨਾਲ ਚਲ ਰਹੀ ਹੈ । ਕਸਟਡੀ, ਤੋੜ-ਵਿਛੋੜਾ, ਤਲਾਕ, ਚਾਈਡ ਸਪੋਰਟ ਅਤੇ ਹੋਰ ਬਹੁਤ ਸਾਰੇ ਸੰਬਧਤ ਮਾਮਲਿਆਂ ਉਤੇ ਵਿਚਾਰ ਵਟਾਂਦਰਾ ਕਰਨ ਲਈ ਲੋਕ, ਕਾਨੂੰਨੀ ਸਲਾਹਕਾਰ ਵਕੀਲ ਨਾਲ ਮਿਲਦੇ ਹਨ। ਸਪਸ਼ਟੀਕਰਣ ਅਤੇ ਅਨੁਵਾਦ ਵਿਚ ਮਦਦ ਲਈ ਲੋਕ ਇਕ ਸਹਾਇਕ ਵਿਅਕਤੀ ਆਪਣੇ ਨਾਲ ਲਿਆ ਸਕਦੇ ਹਨ ।

 ਫੈਮਿਲੀ ਸਲਾਹਕਾਰ ਵਕੀਲ ਅਹਿੰਮ ਅਤੇ ਢੁਕਵੀਂ ਸੇਵਾ ਦੀ ਪੇਸ਼ਕਸ਼ ਕਰਦੇ ਹਨ।

 ਹਿੰਸਕ ਅਤੇ ਅਸੁਰਖਿਅਤ ਰਿਸ਼ਤਿਆਂ ਦੀ ਸ਼ਿਕਾਰ ਔਰਤਾਂ ਨੂੰ ਉਨਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿਤੀ ਜਾਂਦੀ ਹੈ ਅਤੇ ਬਹੁਤ ਤਜਰਬੇਕਾਰ ਵਕੀਲਾਂ ਤੋਂ ਸਲਾਹ ਲੈਣ ਤੋਂ ਬਾਦ ਉਹ ਆਪਣੇ ਆਪ ਨੂੰ ਮਜ਼ਬੂਤ ਸਮਝਣ ਦੇ ਕਾਬਿਲ ਬਣਦੀਆਂ ਹਨ। ਬੱਚੇ ਵਾਲੀ ਇਕੱਲੀ ਮਾਂ, ਜਿਸਨੂੰ ਚਾਈਲਡ ਸਪੋਰਟ ਨਹੀਂ ਮਿਲ ਰਹੀ ਹੁੰਦੀ ਹੈ ਉਸ ਨੂੰ ਇਸ ਬਾਰੇ ਕਿਹੜੇ ਹੱਕ ਪ੍ਰਾਪਤ ਹਨ ਅਤੇ ਅਗੋਂ ਕਿਹੜੀ ਅਤੇ ਕਿਵੇਂ ਕਾਰਵਾਈ ਕੀਤੀ ਜਾਏ, ਇਸ  ਬਾਰੇ ਸਲਾਹ ਦਿਤੀ ਜਾਂਦੀ ਹੈ । ਇਸ ਨਾਲ ਉਹ ਆਪਣੇ ਅਤੇ ਨਾਲ ਹੀ ਆਪਣੇ ਬੱਚਿਆਂ ਦੇ ਜੀਵਨ ਵਿਚ ਸੁਧਾਰ ਲਿਆ ਸਕਦੀਆਂ ਹਨ । ਇਹ ਕੁਝ ਕੁ ਮਿਸਾਲਾਂ ਹਨ ਜਿਨਾਂ ਦਾ ਵਿਅਕਤੀਆਂ ਅਤੇ ਪਰਿਵਾਰਾਂ ਦੇ ਜੀਵਨ ਉਤੇ ਸਰਵਿਸ ਦਾ ਬਹੁਤ ਜਿਆਦਾ ਅਸਰ ਪੈਂਦਾ ਹੈ । ਤਜਰਬੇਕਾਰ ਵਕੀਲ ਹਰ ਬੁਧਵਾਰ ਰਾਤ ਵਾਰੀ ਦੇ ਅਧਾਰ ਉਤੇ ਆਪਣੀ ਪ੍ਰੋਫੈਸ਼ਨਲ ਮਹਾਰਤ ਪ੍ਰਦਾਨ ਕਰਦੇ ਹਨ ।

 ਇਹ ਸਰਵਿਸਹਰ ਬੁਧਵਾਰ ਸ਼ਾਮ ਨੂੰ  ਸ਼ਾਮ 6:00 ਵਜੇ ਤੋਂ ਰਾਤ ਦੇ 8:45 ਵਜੇ ਤਕ ਪਹਿਲਾਂ ਆਓ ਪਹਿਲਾਂ ਪਾਓ ਦੇ ਅਧਾਰ ਉਤੇ 151 ਸਿਟੀ ਸੈਂਟਰ ਡਰਾਈਵ, ਸ੍ਵੀਟ 501, ਮਿਸੀਸਾਗਾ ਵਿਖੇ ਦਿਤੀ ਜਾਂਦੀ ਹੈ। ਇਥੇ ਆਕੇ ਲੋਕ ਸਾਡੀ ਰਿਸੈਪਸ਼ਨਿਸਟ ਕੋਲ ਦਸਖ਼ਤ ਕਰਕੇ ਰਜਿਸਟਰ ਹੁੰਦੇ ਹਨ ਅਤੇ ਸ਼ਾਮੀਂ ਹੀ ਉਥੇ ਵਕੀਲ ਨੂੰ ਮਿਲਣ ਦਾ ਸਮਾਂ ਦੇ ਦਿਤਾ ਜਾਂਦਾ ਹੈ। ਮਿਲਣ ਲਈ ਸਮਾਂ ਦੇਣ ਦਾ ਕੰਮ ਛੇਤੀ ਹੀ ਖਤਮ ਹੋ ਜਾਂਦਾ ਹੈ ਇਸ ਲਈ ਤੁਹਾਨੂੰ ਛੇਤੀ ਪਹੁੰਚਣਾ ਚਾਹੀਦਾ ਹੈ । ਤੁਸੀਂ  ਫੈਮਿਲੀ ਸਰਵਿਸਿਸ ਆਫ ਪੀਲ ਵਿਖੇ ਕਾਨੂੰਨੀ ਸਹਾਇਤਾ ਸਰਟੀਫਿਕੇਟ ਲਈ ਅਪਲਾਈ ਕਰ ਸਕਦੇ ਹੋ, ਜੇਕਰ ਕਾਨੂੰਨੀ ਸਹਾਇਤਾ ਖੇਤਰੀ ਦਫਤਰ ( 905.453.1723 ) ਵਿਖੇ  ਅਪਾਇੰਟਮੈਂਟ ਲਈ ਹੁੰਦੀ ਹੈ।

ਫੈਮਿਲੀ ਸਰਵਿਸਿਸ ਆਫ ਪੀਲ, ਪੀਲ ਦੇ ਸਾਰੇ ਨਾਗਰਿਕਾਂ ਦੀ ਸੇਵਾ ਕਰਨ ਅਤੇ ਆਪਣੀ ਕਮਯੁਨਿਟੀ ਦੇ  ਵਡਮੁੱਲੇ ਮੈਂਬਰਾਂ ਨੂੰ ਵਧ ਤੋਂ ਵਧ ਸੰਭਵ ਸੇਵਾਵਾਂ ਬਾਰੇ ਜਾਣਕਾਰੀ, ਸਿਖਿਆ, ਮਦਦ ਅਤੇ  ਸ਼ਕਤੀ ਪ੍ਰਦਾਨ ਕਰਨ ਪ੍ਰਤੀ ਵਚਨਬਧ ਹੈ। ਏਜੰਸੀ ਦਾ ਮਿਸ਼ਨ ਹੈ : ਸਹਿਯੋਗੀ ਅਤੇ ਜ਼ਿੰਮੇਵਾਰ ਕਮਯੁਨਿਟੀ ਬਣਾਨ ਦੀ ਕੋਸ਼ਿਸ਼ ਕਰਦਿਆਂ ਪਰਿਵਾਰਕ ਅਤੇ ਵਿਅਕਤੀਗਤ ਮਜ਼ਬੂਤੀ। 

 

ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਫੋਨ ਕਰੋ 905.270.2250  ਜਾਂ 905.453.5775

ਅੰਗਹੀਣ ਲੋਕਾਂ ਲਈ ਰੁਜ਼ਗਾਰ ਦੇ ਮੌਕੇ

ਤਿਆਰ, ਚਾਹਵਾਨ ਅਤੇ ਕਾਬਿਲ (ਸਿਰਫ ਬ੍ਰੈਮਪਟਨ - ਕੈਲੇਡਨ)

ਫੈਮਿਲੀ ਸਰਵਿਸਿਸ ਆਫ ਪੀਲ ਦਾ ਤਿਆਰ, ਚਾਹਵਾਨ ਅਤੇ ਕਾਬਿਲ   ਪ੍ਰੋਗਰਾਮ ਅੰਗਹੀਣ ਲੋਕਾਂ ਲਈ ਇਕ ਨਵੀਨਤਮ ਰੁਜ਼ਗਾਰ ਅਤੇ ਕੰਮ-ਧੰਦੇ ਦਾ ਸਪੋਰਟ ਪ੍ਰੋਗਰਾਮ ਹੈ ਜਿਸਨੂੰ ਦਾ ਔਪਰਚੁਨਿਟੀਸ ਫੰਡ ਰਾਹੀਂ ਸਰਵਿਸ ਕੈਨੇਡਾ ਵਲੋਂ ਸਪੌਂਸਰ ਕੀਤਾ ਗਿਆ ਹੈ।

ਤਿਆਰ, ਚਾਹਵਾਨ ਅਤੇ ਕਾਬਿਲ  ਉਨਾਂ ਬਾਲਗਾਂ ਲਈ ਹੈ ਜੋ ਅੰਗਹੀਣ ਹਨ, ਵਰਤਮਾਨ ਸਮੇਂ ਬੇਰੁਜ਼ਗਾਰ ਹਨ ਅਤੇ ਹੇਠਾ ਦਸੇ ਖੇਤਰਾਂ ਵਿਚ ਦਿਲਚਸਪੀ ਰਖਦੇ ਹਨ :

  • ਰੁਜ਼ਗਾਰ ਦੇ ਮੌਕੇ
  • ਕੰਮ-ਧੰਦਿਆਂ ਦੇ ਵਿਕਲਪਾਂ ਦੀ ਭਾਲ                                   
  • ਕੰਮ ਦੀ ਮਹਾਰਤ ਦਾ ਵਿਕਾਸ ਅਤੇ ਵਿਸ਼ਾਲਤਾ       
  • ਕੰਮ ਦਾ ਤਜਰਬਾ         
  • ਵਿਸ਼ੇਸ਼ ਕੰਮ ਦੇ ਮਾਹੌਲ ਵਿਚ ਕੰਮ ਦਾ ਮੁਲਾਂਕਣ

ਤਿਆਰ, ਚਾਹਵਾਨ ਅਤੇ ਕਾਬਿਲ  ੍ਰੋਗਰਾਮ ਹੇਠ ਅੰਗਹੀਣ ਲੋਕਾਂ ਦੀ ਅੰਗਹੀਣਤਾ ਦੇ ਬਾਵਜੂਦ ਉਨਾਂ ਨਾਲ ਕੰਮ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਵਿਚ ਰੁਜ਼ਗਾਰ, ਵਾਲੰਟੀਅਰ ਨਿਯੁਕਤੀ ਅਤੇ ਕੰਮ ਸੰਬਧੀ ਤਜਰਬੇ ਹਾਸਿਲ ਕਰਨ ਵਿਚ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਤਾਂਜਿ ਕੰਮ ਧੰਦੇ ਲਈ ਢੁਕਵਾਂ ਰਾਹ ਅਤੇ ਤਜਰਬਾ ਅਤੇ ਨਾਲ ਹੀ ਵਿਸ਼ੇਸ ਰੁਜ਼ਗਾਰ ਦੇ ਮੌਕਿਆਂ ਨੂੰ ਨਿਸ਼ਚਿਤ ਕੀਤਾ ਜਾ ਸਕੇ। ਕੰਮ ਵਿਚ ਸਫਲਤਾ ਲਈ ਅਤੇ ਸਮੁੱਚੇ ਤੌਰ ਉਤੇ ਕੁਝ ਸਮੇਂ ਵਾਸਤੇ ਕੰਮ ਉਤੇ ਸਪੋਰਟ ਅਤੇ ਕੰਮ ਦੀ ਸਿਖਲਾਈ ਦਿਤੀ ਜਾਂਦੀ ਹੇ।

 ਰਜਿਸਟਰ ਹੋਣ ਲਈ ਫੈਮਿਲੀ ਸਰਵਿਸਿਸ ਆਫ ਪੀਲ ਉਤੇ 905 453 5775 ਜਾਂਵੀ ਪੀ ਆਈ ਨੂੰ 905 896 2233 ਉਤੇ ਫੋਨ ਕਰਕੇ ਹੋਰ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ।

 ਕੰਮ ਦੇ ਕੋਚ, ਵਿਅਕਤੀਆਂ ਨਾਲ ਮਿਲ ਕੇ ਰੁਜ਼ਗਾਰ ਦੇ ਮੌਕਿਆਂ ਦਾ ਜਾਇਜ਼ਾ ਲੈਣ ਅਤੇ ਮੌਕੇ ਨਿਸ਼ਚਿਤ ਕਰਨ, ਕੈਰੀਅਰ ਨਿਸ਼ਚਿਤ ਕਰਨ ਅਤੇ ਵਿਅਕਤੀਗਤ ਰੁਜ਼ਗਾਰ ਪਲਾਨ ਬਣਾਨ ਲਈ ਮਦਦ ਕਰਦੇ ਹਨ।

 ਵਿਅਕਤੀਗਤ ਰੁਜ਼ਗਾਰ ਪਲਾਨ ਹੇਠ ਕੰਮ ਦੇ ਤਜਰਬੇ, ਕੰਮ-ਧੰਦਿਆਂ ਵਿਚ ਦਿਲਚਸਪੀ, ਵਾਲੰਟੀਅਰ ਕੰਮ ਕਰਨ ਅਤੇ ਕੰਮ ਉਤੇ ਲਾਉਣ ਬਾਰੇ ਵਿਚਾਰ ਕੀਤੀ ਜਾਦੀ ਹੈ ਤਾਂਜਿ ਕਿਸੇ ਵਿਅਕਤੀ ਦੇ ਅੰਗਹੀਣ ਹੋਣ ਕਾਰਣ ਰੁਜ਼ਗਾਰ ਦੇ ਖੇਤਰਾਂ ਵਿਚ ਪਹਿਲਾਂ ਪਾਬੰਦੀ ਹੋਣ ਕਾਰਣ ਉਸਨੂੰ  ਕੰਮ ਉਤੇ ਹੋਣ ਦੌਰਾਨ ਤਜਰਬਾ ਦਿਤਾ ਜਾ ਸਕੇ।

  ਤਿਆਰ, ਚਾਹਵਾਨ ਅਤੇ ਕਾਬਿਲ  ੍ਰੋਗਰਾਮ ਹੇਠ ਵਿਲੱਖਣ ਅਤੇ ਨਵੀਨਤਮ ਕੰਮ ਦੇ ਮੌਕੇ ਪੈਦਾ ਕਰਨ ਲਈ ਕੰਮ ਮਾਲਿਕਾਂ ਨਾਲ ਰਾਬਤਾ ਰਖਿਆ ਜਾਂਦਾ ਹੈ ਜਿਸ ਨਾਲ ਅੰਗਹੀਣ ਲੋਕਾਂ ਨੂੰ ਕੰਮ ਕਰਦ ਦੇ ਉਹ ਮੌਕੇ ਮਿਲਦੇ ਹਨ ਜੋ ਪਹਿਲਾਂ ਰਵਾਇਤੀ ਰੁਜ਼ਗਾਰ ਪ੍ਰੋਗਰਾਮ ਰਾਹੀਂ ਉਪਲਭਧ ਨਹੀਂ ਹੁੰਦੇ ਸਨ।

ਹੋਰ ਜਾਣਕਾਰੀ ਲਈ ਕ੍ਰਿਪਾ ਕਰਕੇ ਫੈਮਿਲੀ ਸਰਵਿਸਿਸ ਕੇਂਦਰੀ ਨੰਬਰ  905 453 5775 ਉਤੇ ਫੋਨ ਕਰੋ। 

ਪ੍ਰੋਗਰਾਮ ਲਈ ਰਜਿਸਟਰ ਹੋਣ ਵਾਸਤੇ, ਕ੍ਰਿਪਾ ਕਰਕੇ ਵੀ ਪੀ ਆਈ ਨੂੰ 905 866 6001  ਉਤੇ ਫੋਨ ਕਰੋ।